Punjabi Chutkule: ਹਾਸਾ ਤੁਹਾਡੇ ਮੂਡ ਨੂੰ ਖੁਸ਼ ਕਰਦਾ ਹੈ। ਇਹ ਤਣਾਅ ਨੂੰ ਵੀ ਦੂਰ ਰੱਖਦਾ ਹੈ। ਹੱਸਣਾ ਚੰਗਾ ਸੁਭਾਅ ਹੈ।

ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ .. .? ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ .. ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੋਣੀ ਕਦੋ ਏ ?? ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ

ਇੱਕ ਬਜੁਰਗ ਵਿਅਕਤੀ - - ਪੁੱਤਰ ਕਿਵੇਂ ਹੋ ? ਬੱਚਾ - - ਠੀਕ ਹਾਂ ਬਜੁਰਗ ਪੜਾਈ ਕਿਵੇਂ ਦੀ - - ? ਚੱਲ ਰਹੀ ਹੈ ? ਬੱਚਾ - ਬਿਲਕੁਲ ਤੁਹਾਡੀ  ਜਿੰਦਗੀ ਦੀ ਤਰਾਂ ਬਜੁਰਗ - - ਮਤਲਬ  ਬੱਚਾ - ਭਗਵਾਨ ਭਰੋਸੇ

ਮੁੰਡੇ ਵਾਲੇ ਕੁੜੀ ਦੇਖਣ ਗਏ ਕੁੜੀ ਪਸੰਦ ਆ ਗਈ ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ ਮੁੰਡੇ ਵਾਲੇ ਉੱਠਕੇ ਘਰ ਜਾਣ ਲੱਗੇ ਪੰਡਿਤ ਬੋਲਿਆ ਕੀ ਹੋਇਆ? ਮੁੰਡੇ ਵਾਲੇ ਬੋਲੇ: ਮੁੰਡਾ ਤਾਂ ਨਿਕੰਮਾ ਹੈ । ਹੁਣ ਨੂੰਹ ਵੀ ਨਿਕੰਮੀ ਲੈ ਲਈਏ?

ਅਮਲੀ ਦਾ ਪੁੱਤ - ਬਾਪੂ ਮੈਡਮ ਕਹਿੰਦੀ ਦੁੱਧ ਪੀਣ ਨਾਲ ਦਿਮਾਗ ਤੇਜ਼ ਹੁੰਦਾ ਆ ਤੇ ਪੜ੍ਹਾਈ ਵੀ ਵਧੀਆ ਹੁੰਦੀ ਆ ਅਮਲੀ - ਗੱਪ ਮਾਰਦੀ  ਮੈਡਮ ਤੇਰੀ ਜੇ ਇਂਦਾ ਹੁੰਦਾ ਕੱਟਾ ਆਪਣਾ Engineer ਨਾ ਲੱਗਿਆ ਹੁੰਦਾ।

ਸਕੂਲ ਦੀ ਮੈਡਮ ਨੇ ਰਾਜੂ ਦੀ ਮੰਮੀ ਨੂੰ ਲਿਖ ਕੇ ਭੇਜਿਆ :- ਰਾਜੂ ਨੂੰ ਸਕੂਲ ਨਹਾਕੇ ਭੇਜਿਆ ਕਰੋ ਮੰਮੀ ਨੇ ਵਾਪਿਸ ਲਿਖ ਕੇ ਭੇਜਿਆ : - ਰਾਜੂ ਨੂੰ ਸਕੂਲ ਵਿੱਚ ਪੜ੍ਹਾਇਆ ਕਰੋ ,, ਕੁੱਤੇ ਵਾਂਗੂ ਸੁੰਘਿਆ ਨਾ ਕਰੋ।

ਅਮਲੀ : - ਰੱਬਾ ਜੇ ਤੂੰ ਮੈਨੂੰ 100 ਰੁਪਏ ਦੇਵੇਂ ਤਾਂ ਮੈਂ 50 ਰੁਪਏ ਦਾ ਪ੍ਰਸ਼ਾਦ ਚੜਾਊਂਗਾ ਥੋੜ੍ਹੀ ਦੂਰ ਜਾ ਕੇ  ਉਸ ਨੂੰ 50 ਰੁਪਏ ਲੱਭ ਗਏ ਤੇ - - ਅਮਲੀ : ਕਹਿੰਦਾ ? ਓਹ ਰੱਬਾ ਏਨਾ ਵੀ ਭਰੋਸਾ ਨਹੀਂ , ਆਪਣੇ ਹੀ ਪਹਿਲਾਂ ਕੱਟ ਲਏ..

ਮੁੰਡਾ ਤੇ ਕੁੜੀ ਹੋਟਲ ਵਿੱਚ ਬੈਠੇ ਖਾ ਰਹੇ ਸੀ ਕੁੜੀ ਮੁੰਡੇ ਨੂੰ ਕਹਿੰਦੀ ਮੈਨੂੰ ਰੋਮਾਂਟਿਕ ਢੰਗ ਨਾਲ ਅਜਿਹੀ ਗੱਲ ਕਹਿ ਜਿਸ ਨਾਲ ਮੇਰਾ ਦਿਲ ਜੋਰ ਜੋਰ ਨਾਲ ਧੜਕੇ ਮੁੰਡਾ : - ਮੇਰੇ ਕੋਲ ਪੈਸੇ ਹੈ ਨੀ ..

ਵਿਆਹ ਚ ਲਾੜੀ ਦਾ Boyfriend ਵੀ ਆਇਆ ਸੀ... ਲਾੜੀ ਦਾ ਪਿਤਾ : ਤੁਸੀ ਕੌਣ ਹੋ ? ਲੜਕਾ : ਜੀ ਮੈਂ ਸੈਮੀਫਾਈਨਲ ਵਿੱਚ ਬਾਹਰ ਹੋ ਗਿਆ ਸੀ... ਫਾਈਨਲ ਦੇਖਣ ਆਇਆ ਹਾਂ।

ਵਿਆਹ ਕੀ ਹੈ ? ਬਿਜਲੀ ਦੀਆਂ ਦੋ ਤਾਰਾਂ - ਜੇ ਸਹੀ ਜੁੜ ਗਈਆਂ  ਚਾਨਣ ਹੀ ਚਾਨਣ.. - ਜੇ ਗਲਤ ਜੁੜ ਗਈਆਂ   ਪਟਾਕੇ ਹੀ ਪਟਾਕੇ...ਵਿਆਹੇ ਬੰਦਿਆਂ ਦਾ ਕੋਈ Lifestyle ਨਹੀਂ ਹੁੰਦਾ ਉਹ Wifestylle ਨਾਲ ਜਿਉਂਦੇ ਹਨ..

ਟਰੱਕ ਦੇ ਪਿੱਛੇ ਲਿਖਿਆ ਸੀ ਕੀ ਤੁਸੀਂ ਇਸਨੂੰ ਪੜ ਸਕਦੇ ਹੋ ਮੈਂ ਗੱਡੀ ਬਹੁਤ ਕੋਲ ਲੈ ਗਿਆ ਅੱਗੇ ਬਹੁਤ ਛੋਟੇ ਅੱਖਰਾਂ ਵਿੱਚ ਲਿਖਿਆ ਸੀ " ਮਾਮਾ ਥੋੜ੍ਹੀ ਪਿੱਛੇ ਰੱਖ ਕਿਤੇ ਠੋਕ ਨਾ ਦੇਵੀਂ "

ਜਦੋਂ ਕੋਈ ਮਹਿਮਾਨ ਆਵੇ ਅਮਰੀਕਾ ਵਿੱਚ - " ਸੇ ਹੈਲੋ ਟੂ ਅੰਕਲ " ਦਿੱਲੀ ਵਿੱਚ - " ਅੰਕਲ ਕੋ ਨਮਸਤੇ ਕਰੋ ਬੇਟਾ " ਪੰਜਾਬ ਵਿੱਚ - " ਵੇ ਕਾਲੂ , ਅੰਕਲ ਨੂੰ ਮੂੰਹ ਨਾਲ ਪੱਦ ਮਾਰ ਕੇ ਦਿਖਾ "

ਪਤਨੀ : ਤੁਹਾਡੇ ਤੇ ਇਹ ਸ਼ਰਟ ਵਧੀਆ ਲੱਗ ਰਹੀ ਹੈ । ਪਤੀ : ਜਿੰਨੀ ਮਰਜ਼ੀ ਚਾਪਲੂਸੀ ਕਰਲਾ ਤੈਨੂੰ ਨਵਾਂ ਸੂਟ ਨਹੀਂ ਮਿਲਣਾ ਪਤਨੀ : ਸਿਰਫ ਸ਼ਰਟ ਵਧੀਆ  ਲੱਗ ਰਹੀ ਹੈ ਮੂੰਹ ਉਹੀ ਹੈ , ਕੁੱਤੇ ਵਰਗਾ!!

ਪਤਨੀ - : ਸ਼ਾਦੀ ਤੋਂ ਪਹਿਲਾਂ ਤੁਸੀ ਮੈਨੂੰ ਕਦੀ ਸਿਨੇਮਾ,   ਮਾਲ ਪਤਾ ਨੀ ਕਿੱਥੇ ਕਿੱਥੇ ਘੁਮਾਉਣ ਲੈ ਕੇ  ਜਾਂਦੇ ਸੀ ਸ਼ਾਦੀ ਹੋਈ ਤਾਂ ਘਰ ਦੇ ਬਾਹਰ ਵੀ ਨਹੀਂ ਲੈ ਕੇ  ਜਾਂਦੇ ਪਤੀ - : ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਦੇਖਿਆ।

ਸੱਸ - ਆਪਣੇ ਜਵਾਈ ਨੂੰ - : ਪੁੱਤ ਅਗਲੇ ਜਨਮ ਵਿੱਚ ਕੀ ਬਣੇਗਾ ਜਵਾਈ - :  ਜੀ ਛਿਪਕਲੀ ਬਣੂਂਗਾ ਸੱਸ - : ਉਹ ਕਿਉਂ  ? ਜਵਾਈ - : ਕਿਉਂਕਿ ਤੁਹਾਡੀ ਕੁੜੀ ਸਿਰਫ ਛਿਪਕਲੀ ਤੋਂ ਹੀ ਡਰਦੀ ਹੈ।